ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਦਿੱਤੇ ਮੈਂਬਰਾਂ ਨੂੰ ਪਛਾਣ ਪੱਤਰ

ਲੁਧਿਆਣਾ, 23-8-2020 (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਸ਼੍ਰੀ ਫਤਿਹਗੜ ਸਾਹਿਬ ਵੱਲੋਂ ਕਈ ਸਾਲਾਂ ਤੋਂ ਬੰਦ ਮੈਂਬਰਸ਼ਿਪ ਸੰਨ 2018 ਵਿਚ  ਖੋਲੀ ਗਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਚੇਅਰਮੈਨ ਸ. ਨਿਰਮਲ ਸਿੰਘ  ਐਸ.ਐਸ. ਨੇ ਦੱਸਿਆ ਕਿ ਸਮਾਜ ਦੇ ਵੱਖ-ਵੱਖ ਸਾਥੀ ਆਪਣੇ ਇਲਾਕੇ ਵਿਚ ਵੱਧ ਤੋਂ ਵੱਧ ਮੈਂਬਰ ਬਣਾ ਕੇ ਟਰੱਸਟ ਨਾਲ ਜੋੜ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਦਾ ਪ੍ਰਚਾਰ ਕਰ ਰਹੇ ਹਨ। ਟਰੱਸਟ ਵੱਲੋਂ ਬਣਾਏ ਗਏ ਮੈਂਬਰਾਂ ਦੇ ਹੁਣ ਪਛਾਣ ਪੱਤਰ ਵੀ ਬਣਾਏ ਜਾ ਰਹੇ ਹਨ। ਇਸ ਪਛਾਣ ਪੱਤਰ ਉਪਰ ਮੈਂਬਰ ਦਾ ਨਾਮ, ਉਸਦੇ ਪਿਤਾ ਦਾ ਨਾਮ, ਮੈਂਬਰਸ਼ਿਪ ਨੰਬਰ ਅਤੇ ਫੋਟੋ ਲਗਾਈ ਜਾ ਰਹੀ ਹੈ। ਜਦੋਂ ਟਰੱਸਟ ਦੀ ਚੋਣ ਹੋਵੇਗੀ ਤਾਂ ਸਿਰਫ ਉਹੀ ਮੈਂਬਰ ਵੋਟ ਪਾ ਸਕਣਗੇ ਜਿਹਨਾਂ ਦੇ ਕੋਲ ਪਛਾਣ ਪੱਤਰ ਹੋਵੇਗਾ।
ਇਸੇ ਲੜੀ ਵਿਚ ਅੱਜ ਲੁਧਿਆਣਾ ਦੇ ਮੈਂਬਰਾਂ ਨੂੰ ਉਹਨਾਂ ਦੇ ਪਛਾਣ ਪੱਤਰ ਦੇਣ ਲਈ ਇਕ ਮੀਟਿੰਗ ਰਾਮ ਲੁਭਾਇਆ ਚੱਕੀ ਵਾਲੇ ਦੇ ਗ੍ਰਬਿ ਵਿਖੇ ਹੋਈ। ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਨਵੇਂ ਮੈਂਬਰਾਂ ਨੂੰ ਪਛਾਣ ਪੱਤਰ ਆਪਣੇ ਹੱਥੀਂ ਦਿੱਤੇ ਅਤੇ ਟਰੱਸਟ ਦੇ ਨਾਲ ਹੋਰ ਵੀ ਮੈਂਬਰ ਜੋੜਨ ਵਾਸਤੇ ਅਪੀਲ ਕੀਤੀ। ਚੇਅਰਮੈਨ ਨੇ ਦੱਸਿਆ ਕਿ ਟਰੱਸਟ ਵੱਲੋਂ ਇਕ ਨਵੀਂ ਜਮੀਨ ਖਰੀਦੀ ਗਈ ਹੈ ਜਿਸ ਵਾਸਤੇ ਦਾਣੀ ਸੱਜਣਾਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਚੇਅਰਮੈਨ ਦੇ ਨਾਲ ਸੀਨੀਅਰ ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਸੈਕਟਰੀ ਬਲਦੇਵ ਸਿੰਘ ਦੋਸਾਂਝ, ਬਲਵੀਰ ਸਿੰਘ ਟਿੱਬਾ ਰੋਡ, ਬਲਵੰਤ ਸਿੰਘ, ਰਵਿੰਦਰ ਮਹਿਰਾ, ਦਰਸ਼ਨ ਨਾਲ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ, ਤਿਲਕ ਰਾਜ ਮਹਿਰਾ ਆਦਿ ਮੈਂਬਰ ਹਾਜਰ ਸਨ।