Blog
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਸ਼੍ਰੀਮਤੀ ਪਰਾਜੀਤਾ ਕਸ਼ਯਪ ਦੇ ਪਰਿਵਾਰ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ
ਫਤਿਹਗੜ ਸਾਹਿਬ, 30-11-2020 (ਕ.ਕ.ਪ.) – ਸਿੱਖ ਪੰਥ ਦੇ ਮੋਢੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਫਤਿਹਗੜ ਸਾਹਿਬ ਵਿਖੇ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਪਾਏ ਗਏ। ਜਲੰਧਰ ਦੇ ਨਾਂਗਲਾ ਪਰਿਵਾਰ ਵੱਲੋਂ ਸ਼੍ਰੀਮਤੀ ਪਰਾਜੀਤਾ ਕਸ਼ਯਪ ਪਤਨੀ ਸਵ. ਸ਼੍ਰੀ ਜਤਿੰਦਰ ਕੁਮਾਰ ਕੁੱਕੂ ਦੇ ਸਮੂਹ ਪਰਿਵਾਰ ਨੇ ਇਸ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ। 28 ਨਵੰਬਰ ਨੂੰ ਸਵੇਰੇ 11.00 ਵਜੇ ਪਰਿਵਾਰ ਵੱਲੋਂ ਟਰੱਸਟ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ।
ਮਿਤੀ 30 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 11.15 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਰਾਗੀ ਜੱਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬਾਅਦ ਵਿਚ ਟਰੱਸਟ ਦੇ ਜਨਰਲ ਸਕੱਤਰ ਡਾ. ਪ੍ਰੇਮ ਸਿੰਘ ਨੇ ਆਈ ਹੋਈ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ। ਟਰੱਸਟ ਦੇ ਸੈਕਟਰੀ ਅਤੇ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਦੁਸਾਂਝ ਨੇ ਵੀ ਨਾਂਗਲਾ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਟਰੱਸਟ ਦਾ ਇਤਿਹਾਸ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ। ਟਰੱਸਟ ਦੇ ਸੀਨੀਅਰ ਵਾਈਸ ਚੇਅਰਮੈਨ ਸ਼੍ਰੀ ਸੁਖਦੇਵ ਸਿੰਘ ਰਾਜ ਦੀ ਹਾਜਰੀ ਵਿਚ ਕਮੇਟੀ ਮੈਂਬਰਾਂ ਨੇ ਸ਼੍ਰੀਮਤੀ ਪਰਾਜੀਤਾ ਕਸ਼ਯਪ ਅਤੇ ਉਹਨਾਂ ਦੇ ਪਰਿਵਾਰ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਵਾਲੀ ਫੋਟੋ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ। ਇਹਨਾਂ ਦੇ ਨਾਲ ਹੀ ਆਏ ਹੋਏ ਪਰਿਵਾਰਕ ਮੈਂਬਰਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਨਾਂਗਲਾ ਪਰਿਵਾਰ ਵੱਲੋਂ ਇਸ ਮੌਕੇ ਲੰਗਰ ਦੀ ਸੇਵਾ ਦੇ ਨਾਲ ਨਾਲ, ਭੋਰਾ ਸਾਹਿਬ ਵਿਖੇ ਦੋ ਪੱਖਿਆਂ ਦੇ ਸੇਵਾ ਅਤੇ ਬਿਲਡਿੰਗ ਉਸਾਰੀ ਵਾਸਤੇ 11000/- ਦੀ ਸੇਵਾ ਕੀਤੀ। ਨਾਂਗਲਾ ਪਰਿਵਾਰ ਵੱਲੋਂ ਵੱਡੇ ਸਪੁੱਤਰ ਸ਼੍ਰੀ ਜਗਦੀਪ ਕੁਮਾਰ ਬੱਬੂ – ਨੇਹਾ ਕਸ਼ਯਪ, ਮੁਨੀਸ਼ ਕੁਮਾਰ ਹੈਪੀ – ਕਾਮਨੀ, ਬੇਟੀ ਮੋਨਿਕਾ – ਵਿਕਰਮ ਕੁਮਾਰ, ਸੁਦਰਸ਼ਨ ਕੁਮਾਰ – ਸੁਦੇਸ਼, ਦਿਲਬਾਗ ਰਾਏ ਨਾਂਗਲਾ ਪਰਿਵਾਰ ਸਮੇਤ ਸ਼ਾਮਲ ਹੋਏ। ਇਹਨਾਂ ਤੋਂ ਅਲਾਵਾ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਫਾਉਂਡਰ ਲਾਈਫ ਟਾਈਮ ਮੈਂਬਰ ਸ਼੍ਰੀ ਨਰਿੰਦਰ ਕਸ਼ਯਪ – ਮੀਨਾਕਸ਼ੀ ਕਸ਼ਯਪ, ਸੁਸ਼ੀਲ ਕਸ਼ਯਪ – ਕਿਰਨ, ਜਗਦੀਸ਼ ਸਿੰਘ ਲਾਟੀ – ਬਲਜੀਤ ਕੌਰ ਤੇ ਟਰੱਸਟ ਦੇ ਅਹੁਦੇਦਾਰ ਸ. ਗੁਰਦੇਵ ਸਿੰਘ ਨਾਭਾ, ਬਨਾਰਸੀ ਦਾਸ, ਜੈ ਕ੍ਰਿਸ਼ਨ, ਰਾਜ ਕੁਮਾਰ ਪਾਤੜਾਂ, ਨਵਜੋਤ ਸਿੰਘ ਆਦਿ ਹਾਜਰ ਸਨ।