
ਕਲਾਲ ਮਾਜਰਾ ਦੀ ਸੰਗਤ ਨੇ ਕੀਤੀ ਰਾਸ਼ਨ ਦੀ ਸੇਵਾ
ਲੁਧਿਆਣਾ, 5-8-2020 (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਪਿੰਡ ਕਲਾਲ ਮਾਜਰਾ, ਜਿਲਾ ਲੁਧਿਆਣਾ ਦੀ ਸੰਗਤ ਨੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਵਾਸਤੇ ਰਾਸ਼ਨ ਦੀ ਸੇਵਾ ਕੀਤੀ। ਇਸ ਮੌਕੇ ਸ. ਸੋਹਣ ਸਿੰਘ, ਸੁਰਜੀਤ ਸਿੰਘ, ਮਨਿੰਦਰ ਸਿੰਘ, ਬਲਜੀਤ ਸਿੰਘ ਆਦਿ ਨੇ ਮਿਲ ਕੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਰਿਫਾਇੰਡ, ਚੀਨੀ, ਦਾਲਾਂ, ਨਮਕ, ਮਸਾਲੇ, ਚਾਹ ਪੱਤੀ ਆਦਿ ਰਾਸ਼ਨ ਟਰਸੱਟ ਨੂੰ ਦਿੱਤਾ। ਇਸ ਰਾਸ਼ਨ ਨੂੰ ਟਰੱਸਟ ਦੇ ਜਨਰਲ ਸਕੱਤਰ ਡਾ. ਪ੍ਰੇਮ ਸਿੰਘ ਅਤੇ ਮੈਨੇਜਰ ਨਵਜੋਤ ਸਿੰਘ ਲੈ ਕੇ ਆਏ। ਡਾ. ਪ੍ਰੇਮ ਸਿੰਘ ਨੇ ਟਰੱਸਟ ਦੀ ਕਮੇਟੀ ਅਤੇ ਚੇਅਰਮੈਨ ਸ. ਨਿਰਮਲ ਸਿੰਘ ਵੱਲੋਂ ਪਿੰਡ ਦਾ ਧੰਨਵਾਦ ਕੀਤਾ ਅਤੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ।