ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਕਾਰਜਕਾਰਣੀ ਦੀ ਮਿਆਦ ਸਰਬਸੰਮਤੀ ਨਾਲ ਇਕ ਸਾਲ ਲਈ ਵਧਾਈ ਗਈ

ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਅਤੇ ਸਮੂਹ ਮੈਂਬਰ

ਫਤਿਹਗੜ ਸਾਹਿਬ, 26-5-2020 (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਫਤਿਹਗੜ ਸਾਹਿਬ ਦੀ ਕਾਰਜਕਾਰੀ ਕਮੇਟੀ ਦਾ ਸਮਾਂ ਬਹੁਗਿਣਤੀ ਟਰੱਸਟੀਆਂ ਦੀ ਆਪਸੀ ਸਹਿਮਤੀ ਨਾਲ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਇਸ ਸੰਬੰਧੀ ਟਰੱਸਟ ਦੇ ਚੇਅਰਮੈਨ ਸ. ਨਿਰਮਲ ਸਿੰਘ ਦੀ ਅਗਵਾਈ ਹੇਠ ਹੋਈ ਇਕ ਅਹਿਮ ਮੀਟਿੰਗ ਦੌਰਾਨ ਮੈਂਬਰਾਂ ਨੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਅਤੇ ਲੋਕਡਾਉਨ ਦੇ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਜਕਾਰੀ ਕਮੇਟੀ ਦੀ ਮਿਆਦ 27-5-2021 ਤੱਕ ਵਧਾ ਦਿੱਤੀ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਮੌਜੂਦਾ ਕਮੇਟੀ ਦੀ ਮਿਆਦ 27-5-2020 ਨੂੰ ਪੂਰੀ ਹੋ ਰਹੀ ਸੀ, ਪਰ ਮਾਰਚ ਮਹੀਨੇ ਤੋਂ ਚੱਲ ਰਹੇ ਲੋਕਡਾਉਨ ਕਾਰਣ ਅਤੇ ਸਰਕਾਰੀ ਹੁਕਮਾਂ ਅਨੁਸਾਰ ਕੋਈ ਵੀ ਇਕੱਠ ਜਾਂ ਜਲਸਾ ਨਹੀਂ ਹੋ ਸਕਦਾ ਹੈ। ਅਜਿਹੇ ਹਲਾਤਾਂ ਵਿਚ ਇਸ ਸਮੇਂ ਟਰੱਸਟ ਦੀ ਚੋਣ ਕਰਾਉਣੀ ਸਹੀ ਨਹੀਂ ਹੈ। ਟਰੱਸਟ ਦਾ ਕੰਮਕਾਜ ਸਹੀ ਢੰਗ ਨਾਲ ਚਲਾਉਣ ਲਈ ਮੌਜੂਦਾ ਕਮੇਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਮਤਾ ਪਾਸ ਕਰਕੇ ਇਸੇ ਕਮੇਟੀ ਦਾ ਕਾਰਜਕਾਲ ਇਕ ਸਾਲ ਲਈ ਵਧਾਇਆ ਗਿਆ ਹੈ। ਮੌਜੂਦਾ ਕਮੇਟੀ ਸ. ਨਿਰਮਲ ਸਿੰਘ ਐਸ.ਐਸ. ਦੀ ਚੇਅਰਮੈਨੀ ਹੇਠ ਅਗਲੇ ਇਕ ਸਾਲ ਵਾਸਤੇ ਗੁਰੂ ਘਰ ਦੀ ਸੇਵਾ ਨਿਭਾਉਂਦੀ ਰਹੇਗੀ।
ਟਰੱਸਟ ਦੀ ਮੀਟਿੰਗ ਤੋਂ ਪਹਿਲਾਂ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਾਰਣ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਟਰੱਸਟ ਦੀ 18-5-2018 ਨੂੰ ਹੋਈ ਚੋਣ ਵਿਚ ਸ. ਨਿਰਮਲ ਸਿੰਘ ਐਸ.ਐਸ. ਚੇਅਰਮੈਨ ਦੀ ਚੋਣ ਜਿੱਤੇ ਸਨ ਅਤੇ 27-5-2018 ਨੂੰ ਆਪਣਾ ਅਹੁਦਾ ਸੰਭਾਲਿਆ ਸੀ। ਇਸ ਕਮੇਟੀ ਦਾ 2 ਸਾਲ ਦਾ ਸਮਾਂ 26-5-2020 ਨੂੰ ਖਤਮ ਹੋ ਰਿਹਾ ਸੀ। ਇਸ ਮੌਕੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ., ਸੀਨੀਅਰ ਵਾਈਸ ਚੇਅਰਮੈਨ ਬਲਵੀਰ ਸਿੰਘ ਬੱਬੂ, ਸੁਖਦੇਵ ਸਿੰਘ ਰਾਜ, ਵਾਈਸ ਚੇਅਰਮੈਨ ਜੈ ਕ੍ਰਿਸ਼ਨ (ਰਿਟਾ. ਡੀ.ਪੀ.ਆਰ.ਓ.), ਜਨਰਲ ਸਕੱਤਰ ਡਾ. ਪ੍ਰੇਮ ਸਿੰਘ, ਕੈਸ਼ੀਅਰ ਗੁਰਦੇਵ ਸਿੰਘ ਨਾਭਾ, ਸਹਾਇਕ ਸਕੱਤਰ ਬਲਦੇਵ ਸਿੰਘ ਦੋਸਾਂਝ, ਬਨਾਰਸੀ ਦਾਸ, ਤਲਵਿੰਦਰ ਸਿੰਘ, ਅਮੀਚੰਦ ਮਾਛੀਵਾੜਾ, ਹਰਨੇਕ ਸਿੰਘ ਨਾਭਾ, ਜੋਗਿੰਦਰ ਪਾਲ, ਪ੍ਰੇਮ ਸਿੰਘ ਸ਼ਾਂਤ, ਨਵਜੋਤ ਸਿੰਘ ਆਦਿ ਮੈਂਬਰ ਹਾਜਰ ਸਨ।