Blog
ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵੱਲੋਂ ਖਰੀਦੀ ਗਈ ਨਵੀਂ ਜਗਾ ਦਾ ਨੀਂਹ ਭਰਨ ਦਾ ਕੀਤਾ ਮਹੂਰਤ

ਫਤਿਹਗੜ ਸਾਹਿਬ, 4-7-2020 (ਕ.ਕ.ਪ.) -ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਸ਼੍ਰੀ ਫਤਿਹਗੜ ਸਾਹਿਬ ਵੱਲੋਂ ਬੱਸੀ ਰੋਡ ਉਪਰ ਕਰੀਬ 4.5 ਕਨਾਲ ਖਰੀਦੀ ਗਈ ਜਗਾ ਦਾ ਨੀਂਹਾਂ ਭਰਨ ਦਾ ਸ਼ੁਭ ਮਹੂਰਤ ਟਰੱਸਟ ਦੀ ਕਮੇਟੀ ਵੱਲੋਂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਦੱਸਿਆ ਕਿ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਜਗਾ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵੱਲੋਂ ਰਾਸ਼ਨ ਅਤੇ ਬਾਲਣ ਦੀਆਂ ਆਉਣ ਵਾਲੀਆਂ ਟਰੈਕਟਰ-ਟਰਾਲੀਆਂ ਨੂੰ ਲਗਾਉਣ ਵਾਸਤੇ ਟਰੱਸਟ ਨੇ ਇਹ ਜਗਾ ਖਰੀਦੀ ਹੈ। ਇਸ ਜਗਾ ਖਰੀਦਣ ਤੇ ਕਰੀਬ ਇਕ ਕਰੋੜ ਰੁਪਏ ਦਾ ਖਰਚ ਆਏਗਾ। ਅੱਜ ਚੇਅਰਮੈਨ ਸ. ਨਿਰਮਲ ਸਿੰਘ ਅਤੇ ਕਮੇਟੀ ਮੈਂਬਰਾਂ ਦੀ ਹਾਜਰੀ ਵਿਚ ਇਸ ਨਵੀਂ ਜਗਾ ਦਾ ਨੀਂਹਾਂ ਭਰਨ ਦਾ ਸ਼ੁਭ ਮਹੂਰਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦੇ ਨਾਲ ਜਨਰਲ ਸਕੱਤਰ ਡਾ. ਪ੍ਰੇਮ ਸਿੰਘ, ਸੀ.ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਸਹਾਇਕ ਸਕੱਤਰ ਬਲਦੇਵ ਸਿੰਘ ਦੋਸਾਂਝ, ਆਡੀਟਰ ਬਨਾਰਸੀ ਦਾਸ, ਮੈਨੇਜਰ ਨਵਜੋਤ ਸਿੰਘ, ਮੈਂਬਰ ਜੋਗਿੰਦਰਪਾਲ, ਤਲਵਿੰਦਰ ਸਿੰਘ ਅਤੇ ਹੈਡਗਰੰਥੀ ਹਰਦੀਪ ਸਿੰਘ ਆਦਿ ਮੌਜੂਦ ਸਨ।
ਜਲਦੀ ਹੀ ਇਸ ਜਗਾ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕੀਤਾ ਜਾਏਗਾ। ਟਰੱਸਟ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਆਪਣੀ ਨੇਕ ਕਮਾਈ ਵਿਚੋਂ ਕੁਝ ਹਿੱਸਾ ਕੱਢਦੇ ਹੋਏ ਇਸ ਜਗਾ ਨੂੰ ਬਨਾਉਣ ਲਈ ਦਾਨ ਕੀਤਾ ਜਾਵੇ। ਦਾਨੀ ਸੱਜਣਾਂ ਦਾ ਨਾਮ ਅਤੇ ਰਕਮ ਦਾ ਵੇਰਵਾ ਟਰੱਸਟ ਦੀ ਵੈਬਸਾਈਟ https://www.asbabamotirammehratrust.com/ ਅਤੇ ਕਸ਼ਯਪ ਸਮਾਜ ਦੀ ਜਾਣਕਾਰੀ ਨਾਲ ਭਰਪੂਰ ਵੈਬਸਾਈਟ http://www.kashyaprajput.com/ ਉਪਰ ਦਿੱਤਾ ਜਾਏਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਉਹਨਾਂ ਦਾ ਨਾਮ ਇਤਿਹਾਸ ਵਿਚ ਸਦਾ ਲਈ ਅਮਰ ਰਹੇ।