Blog
ਅ.ਸ਼. ਬਾਬਾ ਮੋਤੀ ਰਾਮ ਮਹਿਰਾ ਮੈ.ਚੈ. ਟਰੱਸਟ ਦੇ ਜਨਰਲ ਸਕੱਤਰ ਡਾ. ਪ੍ਰੇਮ ਸਿੰਘ ਕਰ ਗਏ ਅਕਾਲ ਚਲਾਣਾ

ਡਾ. ਪ੍ਰੇਮ ਸਿੰਘ ਦੇ ਅੰਤਮ ਦਰਸ਼ਨ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ ਅਤੇ ਰਿਸ਼ਤੇਦਾਰ
ਮੰਡੀ ਗੋਬਿੰਦਗੜ, 2-2-2021 (ਜੈ ਕਿਸ਼ਨ ਕਸ਼ਯਪ) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਸ਼੍ਰੀ ਫਤਿਹਗੜ ਸਾਹਿਬ ਦੇ ਜਨਰਲ ਸਕੱਤਰ ਡਾ. ਪ੍ਰੇਮ ਸਿੰਘ ਮੰਡੀ ਗੋਬਿੰਦਗੜ ਵਾਲੇ ਮਿਤੀ 2 ਫਰਵਰੀ 2021 ਨੂੰ ਅਕਾਲ ਚਲਾਣਾ ਕਰ ਗਏ ਹਨ। ਡਾ. ਪ੍ਰੇਮ ਸਿੰਘ ਪਿਛਲੇ ਥੋੜੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਹਨਾਂ ਦਾ ਅੰਤਮ ਸੰਸਕਾਰ 2-2-2021 ਨੂੰ ਦੁਪਹਿਰ ਦੇ ਸਮੇਂ ਮੰਡੀ ਗੋਬਿੰਦਗੜ ਵਿਖੇ ਕੀਤਾ ਗਿਆ।
ਅੰਤਮ ਸੰਸਕਾਰ ਸਮੇਂ ਪਰਿਵਾਰਕ ਮੈਂਬਰਾਂ ਤੋਂ ਅਲਾਵਾ ਟਰੱਸਟ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ., ਸੀ. ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਬਲਵੀਰ ਸਿੰਘ ਬੱਬੂ, ਕੈਸ਼ੀਅਰ ਗੁਰਦੇਵ ਸਿੰਘ ਨਾਭਾ, ਟਰੱਸਟ ਦੇ ਸਾਬਕਾ ਚੇਅਰਮੈਨ ਸ. ਪ੍ਰਸ਼ੋਤਮ ਸਿੰਘ, ਤਲਵਿੰਦਰ ਸਿੰਘ, ਮੈਨੇਜਰ ਨਵਜੋਤ ਸਿੰਘ, ਬਨਾਰਸੀ ਦਾਸ, ਜੋਗਿੰਦਰ ਪਾਲ, ਮਾਸਟਰ ਜਸਵੀਰ, ਮਾਸਟਰ ਪ੍ਰੀਤਮ ਸਿੰਘ, ਗੁਰਮੀਤ ਸਿੰਘ ਮੋਰਿੰਡਾ, ਕੁਲਦੀਪ ਸਿੰਘ, ਜੈ ਕ੍ਰਿਸ਼ਨ ਕਸ਼ਯਪ, ਬਲਦੇਵ ਸਿੰਘ ਲੋਹਾਰਾ ਆਦਿ ਮੈਂਬਰ ਹਾਜਰ ਸਨ। ਚੇਅਰਮੈਨ ਸ. ਨਿਰਮਲ ਸਿੰਘ ਨੇ ਡਾ. ਪ੍ਰੇਮ ਸਿੰਘ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਸ਼ੋਕ ਪ੍ਰਗਟ ਕੀਤਾ ਅਤੇ ਕਿਹਾ ਕਿ ਟਰੱਸਟ ਨੇ ਇਕ ਬਹੁਤ ਹੀ ਮਿਹਨਤੀ, ਇਮਾਨਦਾਰ ਅਤੇ ਜੁਝਾਰੂ ਸਾਥੀ ਗੰਵਾ ਦਿੱਤਾ ਹੈ। ਟਰੱਸਟ ਨੂੰ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।