You are currently viewing BJP State President Sunil Jakhar, UP Minister Narinder kashyap pays tribute to Amar Shahid Baba Moti Ram Meha Ji

BJP State President Sunil Jakhar, UP Minister Narinder kashyap pays tribute to Amar Shahid Baba Moti Ram Meha Ji

ਵੱਖ ਵੱਖ ਰਾਜਨੀਤਿਕ ਹਸਤੀਆਂ ਨੇ ਕੀਤਾ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ

ਫਤਿਹਗੜ ਸਾਹਿਬ, 26 ਦਿਸੰਬਰ 2023 (ਮੀਨਾਕਸ਼ੀ ਕਸ਼ਯਪ) – ‘ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਕੁਰਬਾਨੀ ਆਉਣ ਵਾਲੀਆਂ ਪੀੜੀਆਂ ਲਈ ਸਦਾ ਹੀ ਇਕ ਮਿਸਾਲ ਬਣੀ ਰਹੇਗੀ, ਜਿਹਨਾਂ ਨੇ ਆਪਣਾ ਧਰਮ ਨਿਭਾਉਂਦੇ ਹੋਏ, ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਠੰਡੇ ਬੁਰਜ ਵਿਚ ਕੈਦ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਰਮ ਦੁੱਧ ਦੀ ਸੇਵਾ ਕੀਤੀ। ਇਸ ਸੇਵਾ ਦੇ ਬਦਲੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਅਜਿਹੀ ਕੁਰਬਾਨੀ ਦੀ ਹੋਰ ਕੋਈ ਮਿਸਾਲ ਇਤਿਹਾਸ ਵਿਚ ਨਹੀਂ ਮਿਲਦੀ ਹੈ। ਅੱਜ ਉਸ ਮਹਾਨ ਸ਼ਹੀਦ ਨੂੰ ਪ੍ਰਣਾਮ ਕਰਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ।’ ਇਹ ਸ਼ਬਦ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਵਿਖੇ ਕਹੇ। ਇਹਨਾਂ ਦੇ ਨਾਲ ਮੁਕੇਰਆਂ ਤੋਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ, ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬੀ ਜੈ ਇੰਦਰ ਕੌਰ ਨੇ ਵੀ ਹਾਜਰੀ ਲਗਵਾਈ।
ਇਹਨਾਂ ਤੋਂ ਅਲਾਵਾ ਉਤਰ ਪ੍ਰਦੇਸ਼ ਸਰਕਾਰ ਦੇ ਪਿਛੜਾ ਵਰਗ ਮੰਤਰੀ ਨਰਿੰਦਰ ਕਸ਼ਯਪ ਨੇ ਆਪਣੇ ਪਰਿਵਾਰ ਸਮੇਤ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਕਿਹਾ ਕਿ ਪੰਜਾਬ ਨਾਲ ਉਹਨਾਂ ਦਾ ਬਹੁਤ ਪੁਰਾਣਾ ਸੰਬੰਧ ਹੈ, ਪਰ ਅੱਜ ਇਥੇ ਆਉਣ ਦਾ ਮੌਕਾ ਪਹਿਲੀ ਵਾਰ ਮਿਲਿਆ ਹੈ। ਉਹਨਾਂ ਕਸ਼ਯਪ ਸਮਾਜ ਨੂੰ ਇਕੱਠੇ ਹੋ ਕੇ ਸਮਾਜ ਵਿਚ ਕ੍ਰਾਂਤੀ ਲਿਆਉਣ ਅਤੇ ਆਪਣੀ ਤਾਕਤ ਪਹਿਚਾਨਣ ਲਈ ਕਿਹਾ। ਟਰੱਸਟ ਦੇ ਸਰਪ੍ਰਸਤ ਅਤੇ ਯੂ.ਪੀ. ਤੋਂ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਸਕੱਤਰ ਕਿਰਨਪਾਲ ਕਸ਼ਯਪ ਵੀ ਆਪਣੇ ਸਾਥੀਆਂ ਸਮੇਤ ਸ਼ਹੀਦੀ ਜੋੜ ਮੇਲੇ ਦੇ ਪਹਿਲੇ ਦਿਨ ਸ਼ਾਮਲ ਹੋਏ। ਟਰੱਸਟ ਵੱਲੋਂ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਇਹਨਾਂ ਸਾਰੇ ਲੀਡਰਾਂ ਨੂੰ ਟਰੱਸਟ ਦੀ ਯਾਦਗਾਰੀ ਨਿਸ਼ਾਨੀ ਦੇ ਕੇ ਸਨਮਾਨਤ ਕੀਤਾ। ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਛੋਟੇ ਸਾਹਿਬਜਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਜੋੜ ਮੇਲਾ 26 ਤੋਂ ਲੈ ਕੇ 29 ਦਿਸੰਬਰ ਤੱਕ ਮਨਾਇਆ ਜਾ ਰਿਹਾ ਹੈ ਅਤੇ ਬਾਬਾ ਜੀ ਦੀ ਸ਼ਹੀਦੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 21 ਦਿਸੰਬਰ ਨੂੰ ਸਫਰ ਏ ਸ਼ਹਾਦਤ ਪ੍ਰੋਗਰਾਮ ਵੀ ਕਰਵਾਇਆ ਗਿਆ ਅਤੇ ਸੰਗਤ ਨੂੰ ਇਤਿਾਹਸ ਨਾਲ ਜੋੜਿਆ ਗਿਆ।

ਸ਼ਹੀਦੀ ਜੋੜ ਮੇਲੇ ਦੇ ਪਹਿਲੇ ਦਿਨ ਵੱਖ ਵੱਖ ਰਾਗੀ ਅਤੇ ਢਾਡੀ ਜੱਥਿਆਂ ਨੇ ਟਰੱਸਟ ਵਿਚ ਆਪਣੀ ਹਾਜਰੀ ਲਗਵਾਈ ਅਤੇ ਸੰਗਤ ਨੂੰ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਕੀਤੀ ਗਈ ਸੇਵਾ ਅਤੇ ਉਸ ਸੇਵਾ ਬਦਲੇ ਆਪਣੇ ਪਰਿਵਾਰ ਦੀ ਕੁਰਬਾਨੀ ਦਾ ਇਤਿਹਾਸ ਵਿਸਤਾਰ ਨਾਲ ਦੱਸਿਆ ਗਿਆ। ਟਰੱਸਟ ਦੇ ਬਾਹਰ ਵੱਖ ਵੱਖ ਸੁਸਾਇਟੀਆਂ ਵੱਲੋਂ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ ਸੀ ਜਿਸਦਾ ਸਾਰੀ ਸੰਗਤ ਧੰਨਵਾਦ ਕਰਦੇ ਹੋਏ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਯਾਦ ਕਰ ਰਹੀ ਸੀ। ਇਸ ਮੌਕੇ ਟਰੱਸਟ ਦੇ ਮੈਂਬਰ ਸਾਹਿਬਾਨ ਆਪਣੀ ਵੱਖ-ਵੱਖ ਜਿੰਮੇਵਾਰੀਆਂ ਨਿਭਾਉਂਦੇ ਹੋਏ ਸੰਗਤ ਦੀ ਸੇਵਾ ਵੀ ਕਰ ਰਹੇ ਸੀ। ਇਸ ਮੌਕੇ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਸੀ. ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਸੈਕਟਰੀ ਗੁਰਮੀਤ ਸਿੰਘ ਮੋਰਿੰਡਾ, ਕੈਸ਼ੀਅਰ ਜਸਪਾਲ ਸਿੰਘ ਕਲੋਂਦੀ, ਗੁਰਦੇਵ ਸਿੰਘ ਨਾਭਾ, ਸੁਖਬੀਰ ਸਿੰਘ ਸ਼ਾਲੀਮਾਰ, ਬਲਦੇਵ ਸਿੰਘ ਦੁਸਾਂਝ, ਨਿਰਮਲ ਸਿੰਘ ਮੀਨੀਆ, ਜੈ ਕ੍ਰਿਸ਼ਨ, ਬਨਾਰਸੀ ਦਾਸ, ਪਰਮਜੀਤ ਸਿੰਘ ਖੰਨਾ, ਬਲਦੇਵ ਸਿੰਘ ਲੁਹਾਰਾ, ਰਾਜ ਕੁਮਾਰ ਪਾਤੜਾਂ, ਅਮੀਂ ਚੰਦ, ਮੈਨੇਜਰ ਨਵਜੋਤ ਸਿੰਘ, ਪਰਮਜੀਤ ਸਿੰਘ ਠੇਕੇਦਾਰ, ਸਰਵਣ ਸਿੰਘ ਬਿਹਾਲ, ਤਾਰਾ ਸਿੰਘ ਈਸੜੂ, ਜੋਗਿੰਦਰ ਪਾਲ, ਬੀਬੀ ਮਹਿੰਦਰ ਕੌਰ, ਬਲਜਿੰਦਰ ਕੌਰ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ, ਸੁਜਾਤਾ ਬਮੋਤਰਾ ਤੋਂ ਅਲਾਵਾ ਹੋਰ ਬਹੁਤ ਸਾਰੇ ਮੈਂਬਰ ਮੌਜੂਦ ਸਨ।

Leave a Reply