ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ 2021 ਦੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ
ਨਿਰਮਲ ਸਿੰਘ ਐਸ.ਐਸ. ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਗਾਈਆਂ ਡਿਊਟੀਆਂ

ਫਤਿਹਗੜ ਸਾਹਿਬ, 16-11-2021 (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਜੋੜ ਮੇਲਾ 2021 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਟਰੱਸਟ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮੇਲੇ ਦੀਆਂ ਸੇਵਾਵਾਂ ਸੰਬੰਧੀ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਸ ਦੌਰਾਨ ਸਵੇਰੇ ਪਹਿਲਾਂ ਸੰਗਰਾਂਦ ਮਹੀਨੇ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਟਰੱਸਟ ਦੇ ਮੈਂਬਰਾਂ ਦੀ ਮੀਟਿੰਗ ਹੋਈ। ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵੱਲੋਂ ਹਰ ਸਾਲ ਤਿਆਰ ਕੀਤੀ ਜਾ ਰਹੀ ਸਲਾਨਾ ਜੰਤਰੀ ਛਾਪਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸਦੇ ਨਾਲ 25 ਦਿਸੰਬਰ ਤੋਂ ਲੈ ਕੇ 28 ਦਿਸੰਬਰ ਤੱਕ ਮਨਾਏ ਜਾਣ ਵਾਲੇ ਸਲਾਨਾ ਜੋੜ ਮੇਲੇ ਸੰਬੰਧੀ ਤਿਆਰੀਆਂ ਦੇ ਸੰਬੰਧ ਵਿਚ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ। ਇਸ ਦੌਰਾਨ ਸ਼੍ਰੀਮਤੀ ਹਰਚਰਨਜੀਤ ਕੌਰ ਜਿਹਨਾਂ ਨੇ ਪਾਲਕੀ ਸਾਹਿਬ ਦੀ ਸੇਵਾ ਕਰਵਾਈ ਨੂੰ ਸਨਮਾਨਤ ਕੀਤਾ ਗਿਆ। ਇਸਦੇ ਨਾਲ ਹੀ ਪੀ.ਆਰ.ਟੀ.ਸੀ. ਦੇ ਡਾਇਰੈਕਟਰ ਮਨਜੀਤ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਟਰੱਸਟ ਵੱਲੋਂ ਕੰਪਿਊਟਰ ਸੈਂਟਰ ਬਨਾਉਣ ਲਈ 30 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਅੱਜ ਦੀ ਮੀਟਿੰਗ ਵਿਚ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ., ਸੀਨੀਅਰ ਵਾਈਸ ਚੇਅਰਮੈਨ ਠੇਕੇਦਾਰ ਰਣਜੀਤ ਸਿੰਘ, ਸੁਖਦੇਵ ਸਿੰਘ ਰਾਜ, ਬਲਬੀਰ ਸਿੰਘ ਬੱਬੂ, ਜੈ ਕ੍ਰਿਸ਼ਨ, ਗੁਰਦੇਵ ਸਿੰਘ ਨਾਭਾ, ਰਾਜ ਕੁਮਾਰ ਪਾਤੜਾਂ, ਹਰਮਿੰਦਰ ਸਿੰਘ ਈ.ਟੀ.ਓ., ਬਲਦੇਵ ਸਿੰਘ ਦੁਸਾਂਝ, ਸਰਵਣ ਸਿੰਘ ਬਿਹਾਲ, ਹਰਭਜਨ ਸਿੰਘ ਪੁਲੀਆਂ ਵਾਲੇ, ਗੁਰਮੀਤ ਸਿੰਘ ਮੋਰਿੰਡਾ, ਮੈਨੇਜਰ ਨਵਜੋਤ ਸਿੰਘ ਆਦਿ ਮੈਂਬਰ ਹਾਜਰ ਸਨ।