Baba Moti Ram Mehra Ji Annual Shahidi Samagam Celebrated on 21-2-2023

ਬਾਬਾ ਮੋਤੀ ਰਾਮ ਜੀ ਮਹਿਰਾ ਦਾ ਸਲਾਨਾ ਸ਼ਹੀਦੀ ਸਮਾਗਮ ਤੇ ਜੁੜੀਆਂ ਹਜ਼ਾਰਾਂ ਸੰਗਤਾਂ

ਫਤਿਹਗੜ ਸਾਹਿਬ : 21 ਫਰਵਰੀ (ਪੱਤਰ ਪ੍ਰੇਰਕ) ਬਾਬਾ ਮੋਤੀ ਰਾਮ ਜੀ ਮਹਿਰਾ ਟਰੱਸਟ ਵੱਲੋ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰ ਕੋਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਸਮੇ ਦੁੱਧ ਅਤੇ ਜਲ ਪਾਣੀ ਦੀ ਸੇਵਾ ਬਦਲੇ ਵਜ਼ੀਦ ਖਾਂ ਨੇ ਸਮੇਤ ਪਰਿਵਾਰ ਕੋਹਲੂ ਵਿੱਚ ਪੀੜ੍ਹ ਕੇ ਸ਼ਹੀਦ ਕਰਵਾ ਦਿੱਤਾ ਸੀ ਜੀ ਦੀ ਯਾਦ ਵਿੱਚ ਕਰਵਾਏ ਗਏ ਸਲਾਨਾ ਸ਼ਹੀਦੀ ਸਮਾਗਮ ਵਿੱਚ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਫਤਿਹਗੜ੍ਹ ਸਾਹਿਬ ਵਿਖੇ ਹਜ਼ਾਰਾ ਸੰਗਤਾਂ ਜੁੜੀਆਂ।ਗੁਰਦੁਆਰਾ ਸਾਹਿਬ ਵਿਖੇ ਪਿਛਲੇ ਤਿੰਨ ਦਿਨ ਤੋ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸ: ਹਰਦੀਪ ਸਿੰਘ ਹੈਡ ਗ੍ਰੰਥੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਪ੍ਰਸਿੱਧ ਰਾਗੀ ਹਰਦੀਪ ਸਿੰਘ ਨੇ ਆਪਣੇ ਰਸਭਿੰਨਾਂ ਕੀਰਤਨ ਰਾਹੀ ਸੰਗਤਾਂ ਨੂੰ ਗੁਰੂ ਜ਼ੱਸ ਨਾਲ ਜ਼ੋੜਿਆਂ ਅਤੇ ਪ੍ਰਸਿੱਧ ਕਥਾਵਾਚਕ ਅਤੇ ਸਾਬਕਾ ਹੈਡ ਗ੍ਰੰਥੀ ਗਿਆਨੀ ਜ਼ਸਵਿੰਦਰ ਸਿੰਘ ਨੇ ਬਾਬਾ ਜੀ ਦਾ ਪੂਰਾ ਜੀਵਨ ਬਿਰਤਾਂਤ ਵਿਸਥਾਰ ਸਾਹਿਤ ਸੰਗਤਾਂ ਨੂੰ ਸੁਣਾਉਦਿਆ ਕਿਹਾ ਕਿ ਇਸ ਕਲਯੁਗ ਦੇ ਦੌਰ ਵਿੱਚ ਹਰ ਪ੍ਰਾਣੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਫਸਿਆ ਹੋਇਆ ਹੈ ਸੋ ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਵੱਲੋ ਬਖਸੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਅਪਣਾ ਕੇ ਉੱਚਾ ਆਚਰਨ ਰਾਹੀ ਸੰਸਾਰ ਵਿੱਚ ਵਿਚਰਨਾ ਚਾਹੀਦਾ ਹੈ।
ਇਸ ਮੌਕੇ ਤੇ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਾਰੇ ਸਮਾਜ ਨੂੰ ਨਿਰ ਸੁਆਰਥ ਸੇਵਾ ਕਰਨ ਅਤੇ ਧਰਮ ਪਿੱਛੇ ਕੁਰਬਾਨ ਹੋਣ ਦੀ ਸਿੱਖਿਆ ਸਾਨੂੰ ਉਦੋਂ ਦਿੱਤੀ ਜਦੋ ਸਮਾਜ ਵਿੱਚ ਕੱਟੜਵਾਦ ਵਿਚਾਰਾ ਦਾ ਬੋਲਬਾਲਾ ਸੀ।ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਸਮਾਜ ਦੀ ਸੇਵਾ ਕਰਨੀ
ਚਾਹੀਦੀ ਹੈ।ਇਸ ਮੌਕੇ ਤੇ ਟਰੱਸਟ ਦੇ ਸਕੱਤਰ ਡਾ: ਗੁਰਮੀਤ ਸਿੰਘ,ਬਲਦੇਵ ਸਿੰਘ ਦੁਸਾਂਝ,ਤਰਵਿੰਦਰ ਸਿੰਘ,ਸ੍ਰੀ ਜੈਕ੍ਰਿਸ਼ਨ ਮੀਤ ਚੇਅਰਮੈਨ ਨੇ ਆਈ ਸੰਗਤ ਦਾ ਧੰਨਵਾਦ ਕੀਤਾ।ਗੁਰੂ ਦਾ ਲੰਗਰ ਅਤੇ ਦੁੱਧ ਦੀ ਸੇਵਾ ਸਾਰਾ ਦਿਨ ਵਰਤਾਇਆ ਗਿਆ।
ਇਸ ਮੋਕੇ ਤੇ ਸ੍ਰ: ਸੁਖਦੇਵ ਸਿੰਘ ਰਾਜ ਸੀਨੀਅਰ ਵਾਇਸ ਚੇਅਰਮੈਨ, ਰਾਜਕੁਮਾਰ ਪਾਤੜਾਂ, ਗੁਰਦੇਵ ਸਿੰਘ ਨਾਭਾ ਖਜਾਨਚੀ, ਨਵਜੋਤ ਸਿੰਘ ਮੈਨੇਜਰ, ਨਰਿੰਦਰ ਕਸ਼ਯਪ, ਅੰਮੀ ਚੰਦ ਮਾਛੀਵਾੜਾ,ਬੀਬੀ ਬਲਵਿੰਦਰ ਕੌਰ ਧਨੌੜਾ, ਗੁਰਚਰਨ ਸਿੰਘ ਧਨੌਲਾ,ਬਨਾਰਸੀ ਦਾਸ, ਜੋਗਿੰਦਰਪਾਲ, ਕੁਲਦੀਪ ਸਿੰਘ ਜੇ ਈ,ਸਰਵਣ ਸਿੰਘ ਬਿਹਾਲ,ਕੁਲਦੀਪ ਸਿੰਘ ਜੰਮੂ,ਬੀਬੀ ਬਲਜਿੰਦਰ ਕੌਰ, ਬੀਰਦਵਿੰਦਰ ਸਿੰਘ ਮੋਰਿੰਡਾ, ਰਾਜਪਾਲ, ਤਰਸੇਮ ਸਿੰਘ,ਤਾਰਾ ਸਿੰਘ ਈਸੜੂ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply