About us
Amar Shahid Baba Moti Ram Mehra Memorial Charitable Trust (regd.), Sri Fatehgarh Sahib is a registred trust body. The main aim of the trust is to publicize the service and sacrifice of great martyr Amar Shahid Baba Moti Ram Mehra, who sacrificed his life and whole family life for the sikh religion. Trust was started in 1982 with the efforts of various Kashyap Samaj Leaders and social workers.
Today, a Gurudwara in the memory of Amar Shahid Baba Moti Ram Mehra is situated at a short distance from Gurudwara Sri Fatehgarh Sahib at Bassi Road, Opp. Roza Sharif, Sri Fatehgarh Sahib. A team in the leadership of Chairman S. Nirmal Singh SS elected on 18-5-2018 is managing the trust. Annual Shahidi Jod Mela is organized from 25 december to 28 december every year. Lacks of devotees pay their tribute to Amar Shahid Baba Moti Ram Mehra Ji whose family was crushed in oil mill for serving milk to Chhote Sahibzade and Mata Gujar Kaur ji in Thanda Burj.
ਸੰਖੇਪ ਇਤਿਹਾਸ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ
ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਜਿਹਨਾਂ ਨੰ ਸੂਬਾ ਸਰਹਿੰਦ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਠੰਡੇ ਬੁਰਜ ਵਿਚ ਤਿੰਨ ਦਿਨ ਦੇ ਭੁੱਖਣਭਾਣੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਗਰਮ ਦੁੱਧ, ਜਲ ਅਤੇ ਪ੍ਰਸ਼ਾਦੇ ਦੀ ਸੇਵਾ ਕੀਤੀ ਸੀ। ਦੱਸਣ ਯੋਗ ਹੈ ਕਿ ਉਸ ਸਕਰਤ ਸਰਹਿੰਦ ਵਿਖੇ 2200 ਘਰ ਸਨ, ਪਰ ਸੂਬਾ ਸਰਹਿੰਦ ਨੇ ਐਲਾਨ ਕੀਤਾ ਸੀ ਕਿ ਜਿਹੜਾ ਵੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਮਦਦ ਕਰੇਗਾ ਉਸਨੂੰ ਵੇਲਣੇ ਵਿਚ ਪੀੜ ਕੇ ਖਤਮ ਕਰ ਦਿੱਤਾ ਜਾਵੇਗਾ। ਸਜ਼ਾ ਦਾ ਐਨਾ ਡਰ ਸੀ ਕਿ ਕੋਈ ਵੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ। ਸੂਬਾ ਸਰਹਿੰਦ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਮੋਤਾ ਰਾਮ ਮਹਿਰਾ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸੇਵਾ ਕੀਤੀ ਹੈ ਤਾਂ ਮੋਤੀ ਰਾਮ ਮਹਿਰਾ ਜੀ ਦਾ ਪੂਰਾ ਪਰਿਵਾਰ 25-12-1704 ਨੂੰ ਕੈਦ ਕਰ ਲਿਆ ਗਿਆ। ਸੂਬਾ ਸਰਹਿੰਦ ਨੇ ਉਹਨਾਂ ਨੂੰ ਮੁਸਲਮਾਨ ਬਣਨ ਵਾਸਤੇ ਬਹੁਤ ਲਾਲਚ ਅਤੇ ਤਸੀਹੇ ਦਿੱਤੇ। ਪਰ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸਮੁੱਚੇ ਪਰਿਵਾਰ ਨੇ ਸੂਬਾ ਸਰਹਿੰਦ ਦੀ ਈਣ ਮੰਨਣ ਤੋਂ ਇਨਕਾਰ ਕਰ ਦਿੱਤਾ। ਸੂਬਾ ਸਰਹਿੰਦ ਅੱਗ ਬਬੂਲਾ ਹੋ ਗਿਆ ਤੇ ਉਹਨੇ ਪੂਰੇ ਪਰਿਵਾਰ ਨੂੰ ਵੇਲਣੇ ਵਿੱਚ ਪੀੜਨ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ ਪੂਰਾ ਪਰਿਵਾਰ ਵੇਲਣੇ ਵਿਚ ਪੀੜੇ ਕੇ 1-1-1705 ਨੂੰ ਸ਼ਹੀਦ ਕਰ ਦਿੱਤਾ ਗਿਆ। ਉਪਰੰਤ ਵਜੀਦੇ ਦੇ ਰਾਜ ਖਾਤਮੇ ਤੋਂ ਬਾਅਦ ਮਹਿਰਾ ਸਮਾਜ ਨੇ ਠੰਡੇ ਬੁਰਜ ਦੀ ਸਾਫ-ਸਫਾਈ ਅਤੇ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਕੀਤੀ ਸੀ। ਉਪਰੋਕਤ ਸੇਵਾ ਨੂੰ ਸਦੀਵ ਤਾਜਾ ਰੱਖਣ ਵਾਸਤੇ ਇਹ ਢੁੱਕਵਾਂ ਯਤਨ ਸੀ। ਜਦੋਂ ਠੰਡਾ ਬੁਰਜ ਗੁਰਦੁਆਰਾ ਸਾਹਿਬ ਹੋਂਦ ਵਿਚ ਆਇਆ ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਵੀ ਸ਼ਹੀਦੀ ਯਾਦਗਾਰ ਬਨਾਉਣ ਵਾਸਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਯਾਦਗਾਰੀ ਨੇਮ ਪਲੇਟ ਠੰਡੇ ਬੁਰਜ ਵਿਖੇ ਉਸ ਸਮੇਂ ਦੀ ਪ੍ਰਬੰਧਕੀ ਕਮੇਟੀ ਨੇ ਲਗਾਈ, ਪਰ ਕੁਝ ਸਮੇਂ ਬਾਅਦ ਇਸ ਯਾਦਗਾਰੀ ਪਲੇਟ ਨੂੰ ਉਥੋਂ ਹਟਾ ਦਿੱਤਾ ਗਿਆ। ਇਸਨੂੰ ਵੇਖ ਕੇ ਜਾਂ ਇਸ ਘਟਨਾ ਨੇ ਕਸ਼ਯਪ ਰਾਜਪੂਤ ਮਹਿਰਾ ਸਮਾਜ ਦੇ ਪਤਵੰਤੇ ਸੱਜਣਾਂ ਨੇ ਇਸਦਾ ਸਖਤ ਵਿਰੋਧ ਕੀਤਾ। ਧਰਨੇ ਵੀ ਲਗਾਏ, ਪ੍ਰਦਰਸ਼ਨ ਵੀ ਕੀਤੇ ਗਏ। ਹੇਠ ਲਿਖੇ ਸੱਜਣਾਂ ਨੇ ਉਪਰੋਕਤ ਕਾਰਵਾਈ ਨੂੰ ਅੰਜਾਮ ਦਿੱਤਾ ਜਿਸ ਵਿਚ ਸਵ. ਸ. ਮਸਤਾਨ ਸਿੰਘ, ਸ. ਮੇਘ ਸਿੰਘ, ਹਰਨਾਮ ਸਿੰਘ, ਘੀਸੂ ਰਾਮ ਨਾਂਰਗ ਖਾਲਸਾ, ਗੋਪਾਲ ਸਿੰਘ ਪੋਸਟਮਾਸਟਰ, ਕਰਮ ਸਿੰਘ ਪਿਤਾ ਦੇਵਿੰਦਰ ਸਿੰਘ, ਸੁਖਾ ਸਿੰਘ, ਸ਼੍ਰੀ ਪਿਆਰਾ ਲਾਲ, ਵੇਦ ਅਰਜਨ ਸਿੰਘ ਮੋਗੇ ਵਾਲੇ, ਰਾਮ ਜੀ ਦਾਸ ਨਲਕਿਆਂ ਵਾਲੇ, ਪੂਰਨ ਚੰਦ ਛਤਰੀਆਂ ਬਨਾਣ ਵਾਲੇ, ਜੀਤ ਸਿੰਘ ਫੋਰਮੈਨ, ਗਰਮੇਲ ਸਿੰਘ ਰੰਘੇੜਾ (ਰਿਟਾ. ਡਿਪਟੀ ਸੁਪਰਡੈਂਟ ਕਮਿਸ਼ਨਰ), ਸ਼ਿਮਲਾ ਸਿੰਘ, ਮਾਸਟਰ ਕਰਨੈਲ ਸਿੰਘ, ਪਿ੍ਰੰਸੀਪਲ ਪ੍ਰੇਮ ਸਿੰਘ ਦੀਵਾਨਾ, ਸ਼ਮਸ਼ੇਰ ਸਿੰਘ, ਲਾਲ ਸਿੰਘ ਕਮਾਣੀ ਵਾਲੇ, ਨੀਲਮ ਸਿੰਘ, ਖੁਸ਼ੀ ਰਾਮ, ਰਣਜੀਤ ਸਿੰਘ ਟੋਹੜਾ ਬੱਸੀ ਪਠਾਣਾ, ਸਵਰਨ ਸਿੰਘ ਰਾਮ ਸਰਹਿੰਦ ਸ਼ਹਿਰ, ਮਾਸਟਰ ਛੱਜੂ ਰਾਮ, ਤਰਵੈਣੀ ਸਿੰਘ, ਹਜਾਰਾ ਸਿੰਘ ਸਰਪੰਚ, ਕਾੜੂ ਰਾਮ, ਜੈਰਾਮ ਸਿੰਘ, ਹਰੀ ਸਿੰਘ ਤਲਾਣੀਆਂ, ਬਚਨ ਸਿੰਘ ਤਲਾਣੀਆਂ, ਸੁਰਜੀਤ ਸਿੰਘ ਸਰਹਿੰਦ, ਮਹਿੰਦਰ ਕੌਰ, ਰਣਜੀਤ ਸਿੰਘ, ਜਾਹਰ ਸਿੰਘ ਖਾਲਸਾ, ਅਜੈਬ ਸਿੰਘ ਕੰਗ, ਪਿਆਰਾ ਲਾਲ ਏ.ਐਸ.ਆਈ, ਹਰਭਜਨ ਕੌਰ, ਰਘਵੀਰ ਸਿੰਘ, ਪ੍ਰੇਮ ਸਿੰਘ ਸ਼ਾਂਤ, ਤਰਵੈਣੀ ਸਿੰਘ, ਖੁਸ਼ੀ ਰਾਮ ਲੁਧਿਆਣਾ, ਗੋਪਾਲ ਸਿੰਘ ਸੋਢੀ, ਨਰਾਤਾ ਸਿੰਘ, ਮੇਜਰ ਸਿੰਘ, ਮੇਹਰ ਸਿੰਘ, ਕਲਵੰਤ ਸਿੰਘ ਗ੍ਰੰਥੀ, ਰਾਮਜੀ ਦਾਸ, ਗੁਰਚਰਨ ਸਿੰਘ, ਕਾਕਾ ਬੇਬੀ ਸਿੰਘ, ਬਚਨ ਕੌਰ, ਗੁਰਦਿਆਲ ਸਿੰਘ ਆਦਿ। ਉਪਰੋਕਤ ਨਾਵਾਂ ਤੋਂ ਅਲਾਵਾ ਹੋਰ ਵੀ ਬਹੁਤ ਸਾਰੇ ਨਾਮ ਵਿਸਰੇ ਹੋਏ ਹਨ ਜਿਹਨਾਂ ਨੇ ਇਸ ਸ਼ਹੀਦੀ ਯਾਦਗਾਰ ਬਨਾਉਣ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਜਿਹਨਾਂ ਨੇ ਉਸ ਸਮੇਂ ਦੇ ਐਸ.ਜੀ.ਪੀ.ਸੀ. ਪ੍ਰਧਾਨ ਗੁਰਚਰਨ ਸਿੰਘ ਟੋਹੜਾ ਜੋ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰੀ ਪਲੇਟ ਠੰਡੇ ਬੁਰਜ ਉਪਰ ਲਾਉਣ ਤੋਂ ਇਨਕਾਰੀ ਸੀ ਦਾ ਪਤਲਾ ਵੀ ਫੂਕਿਆ। ਜਿਸ ਤੇ ਐਸ.ਜੀ.ਪੀ.ਸੀ. ਨੇ ਸਮਾਜ ਦੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕਰਕੇ ਯਾਦਗਾਰੀ ਤਖਤੀ ਠੰਡੇ ਬੁਰਜ ਤੋਂ ਹਟਾਉਣ ਬਦਲੇ 2000 ਗਜ ਜਮੀਨ ਬੱਸੀ ਪਠਾਣਾਂ ਰੋਡ ਤੇ ਬਾਬਾ ਮੋਤੀ ਰਾਮ ਮਹਿਰਾ ਦੇ ਸਮਾਰਕ ਬਨਾਉਣ ਵਾਸਤੇ ਦਿੱਤੀ, ਜਿਸ ਤੇ ਅੱਜ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਟਰੱਸਟ ਗੁਰਦੁਆਰੇ ਦੇ ਰੂਪ ਵਿਚ 1982 ਤੋਂ ਸਥਾਪਿਤ ਕੀਤਾ ਗਿਆ ਹੈ, ਜੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਕਸ਼ਯਪ ਰਾਜਪੂਤ ਮਹਿਰਾ ਸਮਾਜ ਵੱਲੋਂ ਚਲਾਇਆ ਜਾ ਰਿਹਾ ਹੈ। ਜਦੋਂ ਇਹ ਜਮੀਨ ਦਿੱਤੀ ਗਈ ਸੀ ਤਾਂ ਉਸ ਸਮੇਂ ਇੱਥੇ 5-6 ਫੁੱਟ ਡੂੰਘੇ ਟੋਏ ਸਨ, ਜਿਸਨੂੰ ਸਿਰਫ ਪੂਰਿਆ ਹੀ ਨਹੀਂ ਸਗੋਂ ਇਸ ਤੇ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਤਿਆਰ ਕੀਤੀ ਗਈ ਅਤੇ ਨਾਲ ਨਾਲ ਅੱਧਾ ਕਿਲਾ ਜਮੀਨ ਵੀ ਖਰੀਦੀ ਗਈ। ਜਿਸ ਤੇ ਸੁੰਦਰ ਲੰਗਰ ਹਾਲ ਅਤੇ ਸੰਗਤਾਂ ਦੀ ਸਹੂਲਤ ਵਾਸਤੇ 50 ਕਮਰੇ ਵੀ ਤਿਆਰ ਕੀਤੇ ਗਏ ਹਨ। ਉਪਰੋਕਤ ਗਤੀਵਿਧੀਆਂ ਤੋਂ ਬਾਅਦ ਹੁਣ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਵਿਚ 2018 ਤੋਂ ਬਾਅਦ ਬੱਸੀ ਪਠਾਣਾਂ ਰੋਡ ਤੇ ਸੰਗਤਾਂ ਦੀ ਸਹੂਲਤ ਵਾਸਤੇ ਪੰਜ ਕਨਾਲਾਂ ਜਮੀਨ ਹੋਰ ਖਰੀਦੀ ਗਈ ਹੈ ਅਤੇ ਅੱਗੇ ਹੋਰ ਤਰੱਕੀ ਵਾਸਤੇ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਜਿਸ ਵਿਚ ਨਰਸਿੰਗ ਕਾਲਜ ਵੀ ਯੋਜਨਾ ਅਧੀਨ ਹੈ। ਬਾਬਾ ਜੀ ਦੇ ਸ਼ਹੀਦੀ ਇਤਿਹਾਸ ਨੂੰ ਕਿਤਾਬ ਦੇ ਰੂਪ ਵਿਚ ਲੋਕ ਅਰਪਨ ਕਰਨ ਵਿੱਚ ਯੀ.ਕੇ. ਵਾਸੀ ਰਣਬੀਰ ਸਿੰਘ ਰਾਣਾ, ਪਿਆਰਾ ਸਿੰਘ ਮੋਰਾਂਵਾਲੀ, ਬਲਵੀਰ ਸਿੰਘ ਟਾਂਡਾ, ਬਿੱਕਰ ਸਿੰਘ ਟਾਕ, ਨਾਥ ਰਾਮ ਤਿੱਤਰੀਆ, ਤਰਸੇਮ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਹੈ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦਾ ਸੰਖੇਪ ਇਤਿਹਾਸ ਸ. ਬਲਦੇਵ ਸਿੰਘ ਦੁਸਾਂਝ ਵੱਲੋਂ ਕਲਮਬੰਦ ਕਰਕੇ ਮੀਡੀਆ ਇੰਚਾਰਜ ਸ਼੍ਰੀ ਨਰਿੰਦਰ ਕਸ਼ਯਪ ਵੱਲੋਂ ਅੋਨਲਾਈਨ ਕਰਨ ਦਾ ਕੰਮ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਯੋਗ ਅਗਵਾਈ ਵਿਚ ਨੇਪੜੇ ਚਾੜਿਆ ਜਾ ਰਿਹਾ ਹੈ। ਇਸ ਇਤਿਹਾਸ ਨੂੰ ਅੋਨਲਾਈਨ ਕੀਤਾ ਜਾ ਰਿਹਾ ਹੈ ਤਾਂ ਕਿ ਦੁਨੀਆ ਭਰ ਵਿੱਚ ਬੈਠੀ ਸੰਗਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਅਣਗੌਲੀ ਸ਼ਹੀਦੀ ਅਤੇ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਬਿ ਬਾਰੇ ਜਾਣਕਾਰੀ ਹਾਸਲ ਕਰ ਸਕੇ। ਇਸ ਸੰਬੰਧੀ ਕੋਈ ਵੀ ਹੋਰ ਜਾਣਕਾਰੀ ਕਿਸੇ ਵੀ ਸੱਜਣ ਕੋਲ ਹੋਵੇ ਤਾਂ ਉਹ ਟਰੱਸਟ ਵਿਖੇ ਸੰਪਰਕ ਕਰਦ ਸਕਦਾ ਹੈ।