You are currently viewing A.S.B.M.R. Mehra Trust Chairman Election will be held in May 2022

A.S.B.M.R. Mehra Trust Chairman Election will be held in May 2022

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੇ ਨਵੇਂ ਚੇਅਰਮੈਨ ਦੀ ਚੋਣ ਮਈ ਮਹੀਨੇ ਹੋਵੇਗੀ - ਨਿਰਮਲ ਸਿੰਘ ਐਸ.ਐਸ.

ਫਤਿਹਗੜ੍ਹ ਸਾਹਿਬ (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੀ ਚੋਣ ਮਈ 2022 ਵਿਚ ਕਰਵਾਈ ਜਾਏਗੀ। ਇਸ ਸੰਬੰਧੀ ਕਾਰਜਕਾਰੀ ਕਮੇਟੀ ਦੀ ਇਕ ਮੀਟਿੰਗ ਟਰੱਸਟ ਦੇ ਮੌਜੂਦਾ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਸੰਨ 2020 ਅਤੇ 2021 ਵਿਚ ਟਰੱਸਟ ਦੀ ਚੋਣ ਕੋਰੋਨਾ ਦੀ ਪਾਬੰਦੀਆਂ ਕਾਰਣ ਨਹੀਂ ਕਰਵਾਈ ਜਾ ਸਕੀ ਸੀ। ਇਸ ਮਜਬੂਰੀ ਕਾਰਣ ਟਰੱਸਟ ਦੀ ਮਿਆਦ ਦੋ ਵਾਰ ਇਕ ਇਕ ਸਾਲ ਵਧਾਉਣੀ ਪਈ। ਹੁਣ ਟਰੱਸਟ ਦੇ ਨਵੇਂ ਚੇਅਰਮੈਨ ਅਤੇ ਕਮੇਟੀ ਦੀ ਚੋਣ ਮਈ ਮਹੀਨੇ ਵਿਚ ਕਰਵਾਈ ਜਾਏਗੀ।
ਉਹਨਾਂ ਕਿਹਾ ਕਿ ਜਿਹਨਾਂ ਮੈਂਬਰਾਂ ਦੇ ਫੋਟੋ ਵਾਲੇ ਵੋਟਰ ਆਈ.ਜੀ. ਕਾਰਡ ਬਣੇ ਹੋਏ ਹਨ ਅਤੇ ਜਿਸਦੀ ਮੈਂਬਰਸ਼ਿਪ ਰਿਨਿਊ ਹੋਈ ਹੈ ਸਿਰਫ ਉਹੀ ਮੈਂਬਰ ਵੋਟ ਪਾ ਸਕਦਾ ਹੈ। ਜੇਕਰ ਕਿਸੇ ਮੈਂਬਰ ਦਾ ਕਾਰਡ ਨਹੀਂ ਬਣਿਆ ਤਾਂ ਉਹ ਟਰੱਸਟ ਦੀ ਕਮੇਟੀ ਨਾਲ ਸੰਪਰਕ ਕਰਕੇ ਆਪਣਾ ਕਾਰਡ ਬਣਵਾ ਸਕਦਾ ਹੈ। ਜਿਹਨਾਂ ਵੋਟਰਾਂ ਨੇ ਮੈਂਬਰਸ਼ਿਪ ਰਿਨਿਊ ਨਹੀਂ ਕਰਵਾਈ ਉਹ 5 ਮਈ ਤੋਂ ਪਹਿਲਾਂ ਆਪਣੀ ਮੈਂਬਰਸ਼ਿਪ ਰਿਨਿਊ ਕਰਵਾ ਸਕਦੇ ਹਨ। ਜਲਦੀ ਹੀ ਚੋਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ਦੌਰਾਨ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਸੀ. ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਜੈ ਕ੍ਰਿਸ਼ਨ ਕਸ਼ਯਪ, ਗੁਰਮੀਤ ਸਿੰਘ ਮੋਰਿੰਡਾ, ਬਲਦੇਵ ਸਿੰਘ ਦੁਸਾਂਝ, ਰਾਜ ਕੁਮਾਰ ਪਾਤੜਾਂ, ਬਨਾਰਸੀ ਦਾਸ, ਰਘਬੀਰ ਸਿੰਘ ਗਾਦੜਾ, ਜੋਗਿੰਦਰ ਪਾਲ, ਸੰਤੋਖ ਸਿੰਘ, ਤਰਵਿੰਦਰ ਸਿੰਘ, ਨਰਿੰਦਰ ਕਸ਼ਯਪ, ਨਵਜੋਤ ਸਿੰਘ ਆਦਿ ਮੈਂਬਰ ਮੌਜੂਦ ਸਨ।

Leave a Reply